ਯੂ.ਕੇ. ਦੇ ਸਿੱਖਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਵਿਦੇਸ਼ਾਂ ‘ਚ ਛਪਾਈ ਸਬੰਧੀ ਸ਼੍ਰੋਮਣੀ ਕਮੇਟੀ ਦੇ ਫੈਸਲੇ ਦਾ ਵਿਰੋਧ

ਯੂ.ਕੇ. ਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਕੌਂਸਲ ਯੂ.ਕੇ., ਭਾਰਤ ਤੋਂ ਬਾਹਰਲੇ ਦੇਸ਼ਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਪ੍ਰਿੰਟਿੰਗ ਪ੍ਰੈੱਸਾਂ ਸਥਾਪਤ ਕਰਨ ਸਬੰਧੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਐਲਾਨ ਦੀ ਨਿਖੇਧੀ ਕਰਦੀ ਹੈ। ਯੂਨਾਈਟਿਡ ਕਿੰਗਡਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਧੇਰੇ ਸਰੂਪਾਂ ਦੀ ਜ਼ਰੂਰਤ ਨਹੀਂ ਹੈ। ਯੂ.ਕੇ. ਦਾ ਸਿੱਖ ਭਾਈਚਾਰਾ ਯੂਰਪ ਦੇ ਕਿਸੇ ਵੀ ਹਿੱਸੇ ਵਿਚ ਕਿਸੇ ਵੀ ਤਰ੍ਹਾਂ ਦੀ ਲੋੜ ਦੀ ਪੂਰਤੀ ਕਰਨ ਦੇ ਸਮਰੱਥ ਹੈ।

ਅਸੀਂ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣਾ ਐਲਾਨ ਤੁਰੰਤ ਵਾਪਸ ਲਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੇਂ ਸਰੂਪਾਂ ਦੀ ਛਪਾਈ ਬੰਦ ਕਰ ਦੇਵੇ।

ਨਾਲ ਹੀ ਯੂਰਪ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਸ ਸਬੰਧੀ ਸਰਵੇਖਣ ਭਰ ਕੇ ਸਾਨੂੰ ਭੇਜਣ ਦੀ ਕਿਰਪਾਲਤਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

ਸਿਖ ਕੌਂਸਲ ਯੂ.ਕੇ


Sikh Council UK: UK Sikhs oppose SGPC’s decision of Printing Saroops of Sri Guru Granth Sahib Jee ‘abroad’

The Sikh Council UK has been approached by many Gurdwaras to echo the sentiment of Sikhs in the UK by condemning the announcement of Bibi Jagir Kaur, President SGPC to set up facilities for printing saroops of Sri Guru Granth Sahib Jee in foreign countries outside India. There is no need for additional saroops of Sri Guru Granth Sahib Jee in the United Kingdom. Any need in mainland Europe can be met by the UK Sikh Community with relative ease.

We urge the SGPC to retract their announcement immediately and cease the printing of any new saroops of Sri Guru Granth Sahib Jee. The Sikh Council UK has launched a survey to gain further information from Gurdwara Management Committees. 

Sikh Council UK

ਸਰਵੇਖਣ/Survey