sikh council uk

ਕਰੋਨਾ ਵਾਇਰਸ ਨੂੰ ਗੁਰ-ਅਸਥਾਨਾ ਅਤੇ ਸਿੱਖ ਭਾਈਚਾਰੇ ਨਾਲ ਜੋੜਨ ਵਾਲੇ ਮੀਡੀਆਂ ਦੇ ਕੁਝ’ਕ ਸ਼ਰਾਰਤੀ ਅਨਸਰਾ ਨੂੰ ਸਿਖ ਕੋਂਸਲ ਯੂ.ਕੇ. ਵਲੋ ਸਖਤ ਚੇਤਾਵਨੀ

2/5/20 Sukhjeevan Singh, Spokesperson SCUK

ਕਰੋਨਾ ਵਾਇਰਸ ਦੀ ਮਹਾਮਾਰੀ ਵੀ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਦਾ ਇਕ ਹਿੱਸਾ ਹੈ।ਅਵਸੋਸ ਦੀ ਗੱਲ ਹੈ ਕਿ ਸਮੁਚੀ ਮਨੁਖਤਾ ਤੇ ਆਏ ਇਸ ਸੰਕਟ ਦੇ ਸਮੇ ਮੀਡੀਆ ਦੇ ਕੁਝ ਸ਼ਰਾਰਤੀ ਅਨਸਰਾ ਵਲੋਂ ਲਗਾਤਾਰ ਸਿਖ ਭਾਈਚਾਰੇ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।ਇਸ ਤਰਾਂ ਦੀ ਗੈਰ-ਜ਼ਿਮੇਵਾਰ ਪਤਰਾਕਾਰੀ ਸਮਾਜ ਵਿੱਚ ਨਾਸਤਕਤਾ, ਨਫਰਤ ਅਤੇ ਖੌਫ ਫੈਲੌਣ ਤੋਂ ਇਲਾਵਾ ਕਿਸੇ ਵੀ ਤਰਾਂ ਲਾਭਵੰਦ ਨਹੀਂ ਹੈ।ਕਿਸੇ ਵੀ ਬਿਮਾਰੀ ਦੇ ਮਰੀਜ਼ ਨੂੰ ਧਰਮ ਦੇ ਅਧਾਰ ਤੇ ਸੁਰਖੀਆ’ਚ ਉਭਾਰਿਆ ਜਾਣਾ ਇਨਸਾਨੀ ਕਦਰਾ-ਕੀਮਤਾ ਤੋ ਦੂਰ ਹੈ।

ਮਹਾਮਾਰੀ ਦੌਰਾਨ ਭਾਰਤੀ ਮੀਡਿਆ ਵਿੱਚ ਘਟ ਗਿਣਤੀ ਕੌਮਾ ਨੂੰ ਬਦਾਮ ਕਰਨ ਦੀ ਮੁਹਿਮ ਵਿੱਚ ਮੁਸਲਮਾਨ ਭਾਈਚਾਰੇ ਤੋਂ ਬਾਅਦ ਹੁਣ ਸਿਖਾਂ ਨੂੰ ਵੀ ਲਿਆ ਗਿਆ ਹੈ।

ਪਿਛਲੇ ਦਿਨਾਂ ਵਿੱਚ ਪੰਜਾਬ ਆਏ ਐਨ.ਆਰ.ਆਈ ਵੀਰਾ/ਭੈਣਾ ਨੂੰ ਇਸ ਬਿਮਾਰੀ ਦਾ ਕਾਰਣ ਦੱਸਣਾ, ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਪਹੁੰਚੀਆ ਸੰਗਤਾਂ ਨੂੰ ਦੋਸ਼ੀ ਠਹਿਰਾਉਣਾ ਅਤੇ ਅੱਜ ਕੱਲ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਤੋ ਵਾਪਿਸ ਆਏ ਯਾਤਰੂਆਂ ਬਾਰੇ ਫਜ਼ੂਲ ਦੀ ਚਰਚਾ ਕਰਨ ਦੀ ਸਿਖ ਕੌਂਸਲ ਸਖਤ ਨਿਖੇਦੀ ਕਰਦਾ ਹੈ।ਕਰੋਨਾ ਵਾਇਰਸ ਨੂੰ ਸਿਖਾਂ ਖਿਲਾਫ ਗਲਤ ਰੰਗਤ ਦੇਣ ਵਾਲੇ ਮੀਡੀਆ ਤੇ ਅੰਤਰ-ਰਾਸ਼ਟਰੀ ਸਿਖ ਸੰਸਥਾਵਾਂ ਵਲੋਂ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

ਸਿਖ ਜਿੱਥੇ ਰੋਜ਼ਾਨਾ ਸਰਬਤ ਦੇ ਭਲੇ ਦੀ ਅਰਦਾਸ ਕਰਦਾ ਹੈ ਉਥੇ ਭਰੋਸਾ ਦਾਨ ਵੀ ਮੰਗਦਾ ਹੈ।ਮੀਡਿਆ ਦੇ ਕੁਝ ਅਨਸਰਾ ਦੇ ਯਤਨਾ ਬਾਵਜੂਦ ਅੱਜ ਵੀ ਸਿੱਖਾ ਦਾ ਗੁਰ-ਅਸਥਾਨਾਂ ਪ੍ਰਤੀ ਭਰੋਸਾ ਅਤੇ ਸਤਿਕਾਰ ਅਡੋਲ ਹੈ।

ਗੁਰਬਾਣੀ ਸਾਨੂੰ ਦਰਸਾਉਂਦੀ ਹੈ ਕਿ ਦੁਖ (ਜਿਨ੍ਹਾ ਵਿੱਚ ਕਰੋਨਾ ਵਰਗੇ ਤਨ ਦੇ ਰੋਗ ਵੀ ਸ਼ਾਮਿਲ ਹਨ) ਅਸਲ ਵਿੱਚ ਸਾਡੇ ਲਈ ਦਵਾਈ ਬਣ ਸਕਦੇ ਹਨ (ਜੇਕਰ ਅਸੀਂ ਗੁਰਮਤਿ ਦੇ ਧਾਰਨੀ ਬਣੀਏ) ਅਤੇ ਕਈ ਵਾਰ (ਰੱਬ ਨੂੰ ਭੁਲਾ ਕਰਕੇ) ਸੁਖ ਵੀ ਰੋਗ ਬਣ ਜਾਂਦੇ ਹਨ। ਇਸ ਕਰਕੇ ਗੁਰਬਾਣੀ ਦੀ ਰੋਸ਼ਨੀ ਹੀ ਮਨੁਖਤਾ ਨੂੰ ਇਸ ਮਹਾਮਾਰੀ ਨਾਲ ਜੂਝਨ ਦੀ ਮਾਨਸਕ ਸ਼ਕਤੀ ਪ੍ਰਧਾਨ ਕਰਦੀ ਹੈ।ਖਾਲਸਾ ਪੰਥ ਕਿਸੇ ਵੀ ਤਰਾਂ ਮੌਤ ਜਾਂ ਬਿਮਾਰੀ ਤੋਂ ਭੈ-ਭੀਤ ਨਾਂ ਹੋਇਆ ਨਾਂ ਹੋਵੇਗਾ।

ਨੋਟ: ਮੀਡਿਆ ਵਾਲੇ ਬਹੁਤ ਸਾਰੇ ਵੀਰ/ਭੈਣਾ ਮਹਾਮਾਰੀ ਤੋਂ ਜਨਤਾ ਦੀ ਸੁਰਖਿਆ ਵਾਸਤੇ ਬਹੁਤ ਚੰਗੇ ਕੰਮ ਵੀ ਕਰ ਰਹੇ ਹਨ। ਅਸੀਂ ਅਜ਼ਾਦ, ਸੁਹਿਰਦ ਮੀਡਿਆ ਦੇ ਧੰਨਵਾਦੀ ਅਤੇ ਕਦਰਦਾਨ ਹਮੇਸ਼ਾ ਹੀ ਹਾਂ।

Sikh Council UK warns against fringe media elements who are using Corona Virus to target the Sikh Community

As Sikhs, we believe Corona Virus is part of the divine will of Akal Purakh Vaheguru – we must all work through this difficult time collectively and selflessly. Unfortunately, it has come to light that some Indian media outlets have continuously targeted and maligned the Sikh Community.  This sort of irresponsible journalism provides no benefit to society and only nurtures hatred, prejudice and fear. No victim of disease should ever be highlighted in the media on the basis of their faith – this is unethical.

Minorities in India such as the Muslim Community have faced similar negativity during the Corona Virus pandemic and now Sikhs are also being targeted:

In the last few days, devotees returning from Takth Sachkhand Sri Hazur Sahib (Nanded, Maharashtra) have been highlighted by the media as being Corona Virus positive after being non-symptomatic in Nanded for over a month.  This follows NRIS visiting Punjab from abroad being blamed for bringing Corona Virus into the state and attempts to scaremonger the public through targeting sangat attending Holla Mahalla celebrations at Sri Anandpur Sahib or maligning food-aid provided through langar.

Sikhs are known to pray daily for the betterment of humanity in their Ardhaas but Sikhs also include a supplication for steadfast faith. Despite efforts by some elements of the media, Sikhs remain faithful and reverent towards their historical shrines.

Gurbani teaches us that sorrows (including diseases like Corona Virus) can heal our minds if we find solace in Gurmat. Therefore, it is faith and Gurbani that can provide humankind the mental strength to combat the global pandemic. The Khalsa Panth is not fearful of death or disease.

Sikh Council UK condemns this type of reporting as it unfairly targets the Sikh Community. International Sikh organisations will take action against media outlets pursuing stories using Corona Virus to portray the Sikh community negatively.

Note: We are fully supportive of free and ethical media and express gratitude towards all key-worker media personnel informing the public during this global pandemic.